ਨਿਰਦੇਸ਼

Mudflap ਇੱਕ ਪੂਰੀ ਤਰ੍ਹਾਂ ਮੁਫ਼ਤ ਐਪ ਹੈ, ਜਿਸ ਵਿੱਚ ਕੋਈ ਫੀਸ ਜਾਂ ਲੈਣ-ਦੇਣ ਦੇ ਖ਼ਰਚੇ ਨਹੀਂ ਹਨ!

ਏਹਨੂੰ ਵਰਤਣਾ ਬਹੁਤ ਆਸਾਨ ਹੈ
1. ਟਰੱਕ ਸਟਾਪ ਦੀ ਚੋਣ ਕਰੋ ਜਿਸਨੂੰ ਤੁਸੀਂ ਵਰਤਣਾ ਚਾਹੁੰਦੇ ਹੋ, ਅਤੇ ਇੱਕ ਫਿਊਲ ਕੋਡ ਪ੍ਰਾਪਤ ਕਰਨ ਲਈ ਕਲਿੱਕ ਕਰੋ।
2. ਕੈਸ਼ੀਅਰ ਨੂੰ ਆਪਣਾ ਫਿਊਲ ਕੋਡ ਦਿਖਾਓ, ਅਤੇ ਉਹ ਪੰਪ ਨੂੰ ਅਖਤਿਆਰ ਦੇਣਗੇ ਅਤੇ ਇਸਨੂੰ ਤੁਹਾਡੇ ਲਈ ਚਾਲੂ ਕਰ ਦੇਣਗੇ।
3. ਜਿੰਨੀ ਤੁਹਾਨੂੰ ਲੋੜ ਹੈ ਓਨਾ ਹੀ ਫਿਊਲ ਭਰੋ।
4. ਹੋ ਗਿਆ! ਹੁਣ ਤੁਸੀਂ ਜਾ ਸਕਦੇ ਹੋ।
5. ਤੁਹਾਡੇ ਵੱਲੋਂ ਪ੍ਰਦਾਨ ਕੀਤੀ ਭੁਗਤਾਨ ਵਿਧੀ ਦੀ ਵਰਤੋਂ ਕਰਕੇ ਤੁਹਾਨੂੰ Mudflap ਐਪ ਰਾਹੀਂ ਚਾਰਜ ਕੀਤਾ ਜਾਵੇਗਾ।*
6. ਇੱਕ IFTA ਫਾਰਮੈਟ ਵਾਲੀ ਰਸੀਦ ਤੁਹਾਨੂੰ Mudflap ਤੋਂ ਈਮੇਲ ਕੀਤੀ ਜਾਵੇਗੀ, ਇਹ ਦਰਸਾਉਂਦੀ ਹੈ ਕਿ ਛੂਟ ਵਾਲੀਆਂ ਦਰਾਂ 'ਤੇ ਤੁਹਾਡੇ ਤੋਂ ਕਿੰਨਾ ਕੁ ਚਾਰਜ ਕੀਤਾ ਜਾਂਦਾ ਹੈ.
*ਤੁਸੀਂ ਆਪਣੇ ਕ੍ਰੈਡਿਟ ਕਾਰਡ, ਡੈਬਿਟ ਕਾਰਡ ਨੂੰ ਜੋੜ ਸਕਦੇ ਹੋ, ਜਾਂ ਆਪਣੇ ਬੈਂਕ ਖਾਤੇ ਨੂੰ ਜੋੜ ਕੇ ਪ੍ਰਤੀ ਗੈਲਨ ਵਾਧੂ 2 ਸੈਂਟ ਬਚਾ ਸਕਦੇ ਹੋ.
ਨੋਟ: ਤੁਸੀਂ ਉਨ੍ਹਾਂ ਤੋਂ ਕਾਗਜ਼ ਦੀ ਰਸੀਦ ਲੈਣ ਲਈ ਸਟੋਰ ਵਿੱਚ ਵਾਪਸ ਜਾ ਸਕਦੇ ਹੋ. ਇਹ ਫਿਊਲ ਦੀ ਕੀਮਤ ਦਿਖਾਏਗੀ. ਲੈਣ-ਦੇਣ ਤੋਂ ਤੁਰੰਤ ਬਾਅਦ ਜੋ ਰਸੀਦ ਅਸੀਂ ਤੁਹਾਨੂੰ ਈਮੇਲ ਕਰਦੇ ਹਾਂ, ਉਹ ਕੀਮਤ ਦਰਸਾਉਂਦੀ ਹੈ ਜੋ ਤੁਹਾਡੇ ਤੋਂ Mudflap ਛੂਟ ਦੀ ਦਰ 'ਤੇ ਅਸਲ ਵਿੱਚ ਲਏ ਗਏ ਸਨ.

ਹੋਰ ਮਹੱਤਵਪੂਰਨ ਜਾਣਕਾਰੀ:
ਅਸੀਂ ਐਪ ਵਿੱਚ ਹਰ ਹਫਤੇ ਨਵੇਂ ਟਰੱਕ ਸਟਾਪ ਸ਼ਾਮਲ ਕਰਦੇ ਹਾਂ!
ਸਾਡੀ ਗਾਹਕ ਸੇਵਾ 24/7 ਉਪਲਬਧ ਹੈ – ਅਸੀਂ ਸਾਰੀਆਂ ਕਾਲਾਂ ਅਤੇ ਮੈਸੇਜ ਦਾ ਜਵਾਬ ਦਿੰਦੇ ਹਾਂ।

ਮੈਂ ਆਸ ਕਰਦਾ ਹਾਂ ਕਿ ਇਹ ਤੁਹਾਡੇ ਲਈ ਲਾਭਕਾਰੀ ਹੈ ਅਤੇ ਤੁਸੀਂ ਉੱਥੇ ਸੁਰੱਖਿਅਤ ਰਹਿੰਦੇ ਹੋ!

Mudflap ਸਹਿਯੋਗ
888-885-3835